ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਹੋਈ ਧੱਕਾਮੁੱਕੀ 'ਚ ਲੱਥੀ ਪੱਗ, ਜਾਣੋ ਪੂਰਾ ਮਾਮਲਾ
ਪ੍ਰਕਾਸ਼ਿਤ
ਸੁਲਤਾਨਪੁਰ ਲੋਧੀ ਪਹੁੰਚੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਕੁਝ ਲੋਕਾਂ ਨੇ ਧੱਕਾਮੁੱਕੀ ਕੀਤੀ ਤੇ ਇਸੇ ਦੌਰਾਨ ਖਿੱਚ-ਧੂਹ ਵਿੱਚ ਉਨ੍ਹਾਂ ਦੀ ਪੱਗ ਵੀ ਲਹਿ ਗਈ।
ਦਰਅਸਲ, ਉਹ ਇੱਥੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪੁਰਾਣਾ ਠੱਠਾ ਦੇ ਮੁਖੀ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਆਏ ਸਨ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ।
ਰਿਪੋਰਟ- ਪਾਲ ਸਿੰਘ ਨੌਲੀ, ਬੀਬੀਸੀ ਸਹਿਯੋਗੀ
ਐਡਿਟ- ਅਸਮਾ ਹਾਫਿਜ਼